Sunday, January 23, 2011

ਆਪੇ ਗੋਪੀ ਆਪੇ ਕਾਨਾ ॥ ਆਪੇ ਗਊ ਚਰਾਵੈ ਬਾਨਾ ॥




ਸੰਸਾਰਿਕ ਬੁੱਧੀ ਦੇ ਲੋਕਾਂ ਨੂੰ ਭਗਵਾਨ ਕ੍ਰਿਸ਼ਨ ਗੋਪੀਆਂ ਨਾਲ ਨੱਚਦੇ ਦਿਖਾਈ ਦੇ ਰਹੇ ਸਨ | ਪਰ ਕਿਸੇ ਆਤਮਿਕ ਗਿਆਨੀ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਗੋਪੀਆਂ ਵਿਚ ਵੀ ਕ੍ਰਿਸ਼ਨ ਹੀ ਦਿਖਾਈ ਦੇ ਰਹੇ ਸਨ | ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਆਪ ਗੋਪੀ ਹੈ ਅਤੇ ਆਪ ਹੀ ਕਾਨ੍ਹਾ ਬਣ ਕੇ ਗਊਆਂ ਚਰ ਰਹੇ ਹਨ |

ਆਪੇ ਗੋਪੀ ਆਪੇ ਕਾਨਾ ॥ ਆਪੇ ਗਊ ਚਰਾਵੈ ਬਾਨਾ ॥ 

ਹਰ ਇਨਸਾਨ ਆਪਨੇ ਅੰਦਰਲੀ ਬੁੱਧੀ ਅਨੁਸਾਰ ਹੀ ਸੋਚ ਸਕਦਾ ਹੈ | ਭਗਵਾਨ ਸ੍ਰੀ ਰਾਮ ਲੰਕਾ ਨੂੰ ਜਾਣ ਲਈ ਪੁਲ ਦੀ ਤਿਆਰੀ ਕਰਵਾ ਰਹੇ ਸਨ | ਨਲ ਅਤੇ ਨੀਰ ਜਿਨ੍ਹਾਂ ਪੱਥਰਾਂ ਉਪਰ ਰਾਮ ਜੀ ਦਾ ਨਾਮ ਲਿਖ ਕੇ ਪਾਣੀ ਵਿੱਚ ਸੁੱਟ ਦਿੰਦੇ ਸਨ ਉਹ ਪੱਥਰ ਤੈਰਨ ਲੱਗ ਪੈਂਦੇ ਸਨ | ਉਸ ਸਮੇਂ ਭਗਵਾਨ ਸ੍ਰੀ ਰਾਮ ਜੀ ਨੇ ਇੱਕ ਲੀਲਾ ਕੀਤੀ | ਉਹ ਕੁਝ ਦੂਰੀ ਤੇ ਗਏ ਅਤੇ ਇੱਕ ਪੱਥਰ ਚੁੱਕ  ਕੇ ਪਾਣੀ ਵਿੱਚ ਸੁੱਟ ਦਿੱਤਾ | ਪਰ ਉਹ ਪੱਥਰ ਡੁੱਬ ਗਿਆ | ਭਗਵਾਨ ਰਾਮ ਨੇ ਮੁੜ੍ਹ ਕੇ ਦੇਖਿਆ ਕਿ ਕੋਈ ਦੇਖਦਾ ਤਾਂ ਨਹੀਂ | ਭਗਤ ਹਨੂੰਮਾਨ ਜੀ ਪਿਛੇ ਹੱਥ ਜੋੜ ਕੇ ਖੜ੍ਹੇ ਸਨ | ਭਗਵਾਨ ਸ੍ਰੀ ਰਾਮ ਨੇ ਕਿਹਾ,"ਹਨੂੰਮਾਨ ਤੂੰ ਕੁਝ ਦੇਖਿਆ ਤਾਂ ਨਹੀਂ?" ਹਨੂੰਮਾਨ ਜੀ ਨੇ ਕਿਹਾ," ਪ੍ਰਭੂ ਮੈਂ ਸਭ ਕੁਝ ਦੇਖ ਲਿਆ ਹੈ |' ਸ੍ਰੀ ਰਾਮ ਨੇ ਪੁਛਿਆ,'ਤੂੰ ਕੀ ਦੇਖਿਆ ਹੈ?' ਹਨੂੰਮਾਨ ਜੀ ਨੇ ਕਿਹਾ," ਆਪ ਜੀ ਨੇ ਪਾਣੀ ਵਿੱਚ ਪੱਥਰ ਸੁੱਟਿਆ ਅਤੇ ਉਹ ਪਾਣੀ ਵਿਚ ਡੁੱਬ ਗਿਆ |' ਸ੍ਰੀ ਰਾਮ ਨੇ ਕਿਹਾ,'  ਤੂੰ ਇਸ ਬਾਰੇ ਕਿਸੇ ਕੋਲ ਗੱਲ ਨਾ ਕਰੀਂ |' ਹਨੂੰਮਾਨ ਜੀ ਨੇ ਕਿਹਾ,'ਪ੍ਰਭੂ ਆਪ ਲੀਲਾ ਕਰੋ,ਮੈਂ ਦੇਖ ਲਵਾਂ ਅਤੇ ਕਿਸੇ ਕੋਲ ਗੱਲ ਨਾ ਕਰਾਂ,ਇਹ ਕਿਵੇਂ ਹੋ ਸਕਦਾ ਹੈ? ਪ੍ਰਭੂ ਲੀਲਾ ਦਾ ਵਰਣਨ ਕੀਤੇ ਬਿਨਾਂ ਮੈਂ ਰਹਿ ਨਹੀਂ ਸਕਦਾ |' ਸ੍ਰੀ ਰਾਮ ਜੀ ਨੇ ਕਿਹਾ ,'ਲੋਕ ਕੀ ਕਹਿਣਗੇ ਕਿ ਰਾਮ ਦੇ ਹੱਥੋਂ ਛਡਿਆ ਪੱਥਰ ਤੈਰ ਨਹੀਂ ਸਕਿਆ |' ਹਨੂੰਮਾਨ ਜੀ ਨੇ ਕਿਹਾ,'ਹਾਂ ਪ੍ਰਭੂ,ਉਹ ਇਹੀ ਕਹਿਣਗੇ |' ਹਨੂੰਮਾਨ ਜੀ ਨੇ ਕਿਹਾ, ਪ੍ਰਭੂ ਸ਼ੰਕਾ ਕਿਸ ਗੱਲ ਦਾ ? ਇਹ ਤਾਂ ਸਗੋਂ ਅਸਲੀਅਤ ਹੈ ਕਿ ਜਿਸ ਨੂੰ ਸ੍ਰੀ ਰਾਮ ਜੀ ਨੇ ਤਿਆਗ ਦਿੱਤਾ ਉਹ ਕਦੇ ਤੈਰ ਹੀ ਨਹੀਂ ਸਕਦਾ |'
ਇਹ ਹਨੂੰਮਾਨ ਜੀ ਦੀ ਵਿਵੇਕ ਬੁੱਧ ਕੰਮ ਕਰ ਰਹੀ ਹੈ | ਨਹੀਂ ਤਾਂ ਸੰਸਾਰਿਕ ਦ੍ਰਿਸ਼ਟੀ ਤੋਂ ਦੇਖਣ ਨਾਲ ਇਹੀ ਲਗੇਗਾ ਕਿ ਜਿਸ ਦਾ ਸੁੱਟਿਆ ਪੱਥਰ ਨਹੀਂ ਤੈਰ ਸਕਿਆ ਉਹ ਕਿਸੇ ਦਾ ਕਲਿਆਣ  ਕਰ ਸਕਦਾ ਹੈ | ਇਸ ਕਰਕੇ ਸੰਤ ਕਬੀਰ ਜੀ ਕਹਿੰਦੇ ਹਾਂ ਕਿ -

ਜਾ ਕੈ ਜੀਅ ਜੈਸੀ ਬੁਧਿ ਹੋਈ ॥ਕਹਿ ਕਬੀਰ ਜਾਨੈਗਾ ਸੋਈ ॥੪੫॥

ਜਿਸ ਕਿਸੇ ਦੀ ਜਿੰਨੀ ਬੁੱਧੀ ਹੁੰਦੀ ਹੈ,ਉਸ ਦੇ ਅਨੁਸਾਰ ਧਾਰਮਿਕ ਗ੍ਰੰਥਾਂ ਦੇ ਅਰਥ ਕੱਢ ਲੈਂਦਾ ਹੈ | ਧਾਰਮਿਕ ਗ੍ਰੰਥਾਂ ਨੂੰ ਬੁੱਧੀ ਨਾਲ ਨਹੀਂ ਬਲਿ ਕਿ  ਵਿਵੇਕ ਬੁੱਧ ਨਾਲ ਸਮਝਿਆ ਜਾ ਸਕਦਾ ਹੈ | ਜਦੋਂ ਅਸੀਂ ਪੂਰਨ ਸੰਤ ਦੀ ਸ਼ਰਨ ਵਿੱਚ ਜਾਂਦੇ ਹਾਂ,ਤਾਂ ਉਹ ਸਾਡੀ ਦਿਬਿ ਦ੍ਰਿਸ਼ਟੀ  ਭਾਵ ਤੀਸਰੀ ਅੱਖ ਨੂੰ ਖੋਲ ਦਿੰਦਾ ਹੈ | ਉਸ ਸਮੇਂ ਪ੍ਰਕਾਸ਼ ਸਵਰੂਪ ਪਰਮਾਤਮਾ ਦਾ ਦਰਸ਼ਨ ਕਰਵਾ ਦਿੰਦਾ ਹੈ | ਜੋ ਧਾਰਮਿਕ ਗ੍ਰੰਥਾਂ  ਦੇ ਅੰਦਰ ਲਿਖਿਆ ਉਸ ਨੂੰ ਅਸੀਂ ਆਪਣੇ ਅੰਦਰ ਹੀ ਦੇਖਦੇ ਹਾਂ | 

 ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥ ਗੁਰ ਪਰਸਾਦਿ ਪਰਮ ਪਦੁ ਪਾਏ ॥ 

ਜਦੋਂ ਗੁਰੂ ਦੀ ਕਿਰਪਾ ਨਾਲ  ਦਿਬਿ ਦ੍ਰਿਸ਼ਟੀ ਖੁੱਲਦੀ ਹੈ ਤਾਂ ਸਾਰੇ ਭਰਮ ਭੁਲੇਖੇ ਖਤਮ ਹੋ ਜਾਂਦੇ ਹਾਂ,ਜਿਨ੍ਹਾਂ ਵਿੱਚ ਅਸੀਂ ਸਾਰੀ ਜਿੰਦਗੀ  ਫਸੇ ਰਹਿੰਦੇ ਹਾਂ |

No comments:

Post a Comment