Sunday, January 23, 2011

ਪੂਰਨ ਸੰਤ ਦੀ ਪਹਿਚਾਣ
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥
ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥
ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥
ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥
ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥
ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥ 
ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥
ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥
ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥ (Gurbani -1291)

ਸ੍ਰੀ ਗੁਰੂ ਨਾਨਕ ਦੇਵ ਜੀ ਸ਼ੇਖ ਬ੍ਰਹਮ ਜੀ ਨੂੰ ਉਪਦੇਸ਼ ਕਰ ਰਹੇ ਸਨ ਤਾਂ ਉਹ੍ਨਾਂ ਨੇ ਗੁਰੂ ਜੀ ਨੂੰ ਇੱਕ ਪ੍ਰਸ਼੍ਨ ਪੁਛਿਆ ਕਿ ਪੂਰਨ ਗੁਰੂ ਦੀ ਕੀ ਨਿਸ਼ਾਨੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜੋ ਸਾਡੇ ਸਰੀਰ ਰੂਪੀ ਘਰ ਦੇ ਅੰਦਰ ਪਰਮਾਤਮਾ ਦੇ ਮੰਦਿਰ ਨੂੰ ਪ੍ਰਗਟ ਕਰ ਦੇਵੇ ਉਹੀ ਪੂਰਨ ਸਤਿਗੁਰੁ ਹੈ | ਸ਼ੇਖ ਬ੍ਰਹਮ ਨੇ ਕਿਹਾ ਕਿ ਉਸ ਮੰਦਿਰ ਦੀਆਂ ਨਿਸ਼ਾਨੀਆਂ ਕੀ ਹਨ ? ਗੁਰੂ ਜੀ ਨੇ ਜਬਾਬ ਦਿਤਾ ਕਿ ਉਸ ਮੰਦਿਰ ਦੇ ਅੰਦਰ ਪੰਜ  ਆਵਾਜਾਂ ਸੁਣਾਈ ਦਿੰਦੀਆਂ ਹਨ | ਘੰਟਾ,ਸੰਖ,ਨਗਾਰਾ ,ਬੀਨਾਂ,ਬੰਸਰੀ ਦੀ ਆਵਾਜ ਨੂੰ ਧਾਰਮਿਕ ਗ੍ਰੰਥਾਂ ਨੇ ਪੰਜ ਧੁਨਾਂ ਕਿਹਾ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਸ ਘਰ ਦੇ ਅੰਦਰ ਹੀ ਦੀਪ ਲੋਕ,ਪਤਾਲ,ਖੰਡ ਮੰਡਲ ਦਾ ਅਸਚਰਜ ਰੂਪ ਦਿਖਾਈ ਦਿੰਦਾ ਹੈ ਅਤੇ ਮਨ ਦੁਆਰਾ ਅਕਥ ਕਥਾ ਦਾ ਵਿਚਾਰ ਹੁੰਦਾ ਹੈ ਤਾਂ ਬਾਹਰੀ ਭਟਕਣਾ ਖਤਮ ਹੋ ਜਾਂਦੀ ਹੈ | ਉਥੇ ਪਰਮਾਤਮਾ ਦਾ ਸਿਮਰਨ ਕਿਸੇ ਭੀ ਭਾਸ਼ਾ ਵਿਚ ਨਹੀ ਬਲ ਕਿ ਆਪਣੇ ਜੀਭ ਤੋ ਬਿਨਾ ਅਜਪਾ ਜਾਪ ਹੋ ਰਿਹਾ ਹੈ | ਜਿਸ ਦਾ ਹਿਰਦੇ ਰੂਪੀ ਮੰਦਿਰ ਪ੍ਰਗਟ ਹੋ ਜਾਂਦਾ ਹੈ | ਉਸ ਨੂੰ ਕਾਮ,ਕ੍ਰੋਧ,ਲੋਭ,ਮੋਹ,ਹੰਕਾਰ ਪ੍ਰੇਸ਼ਾਨ ਨਹੀ ਕਰਦੇ, ਉਸ ਦੇ ਮਿੱਤਰ ਬਣ ਜਾਂਦੇ ਹਨ | ਮੈਂ ਵੀ  ਅਜਿਹੇ ਪੁਰਸ਼ ਦਾ ਦਾਸ ਹਾਂ ਜਿਸ ਨੇ ਇੱਕ ਸ਼ਬਦ ਦੀ ਖੋਜ ਕੀਤੀ ਹੈ | 

                                  ਭਗਤ ਨਾਮਦੇਵ ਜੀ ਪ੍ਰਭੁ ਦਾ ਗੁਣ ਗਾ ਰਹੇ ਸਨ ਅਤੇ ਕਿਸੇ ਨੇ ਓਹਨਾਂ ਨੂੰ ਪੁਛਿਆ ਕਿ ਆਪ ਪ੍ਰਭੂ ਦੀ ਮਹਿਮਾ ਗਾ ਰਹੇ ਹੋ ਕੀ ਤੁਸੀਂ ਇਹ ਸਭ ਕੁਝ ਦੇਖਿਆ ਹੈ ਜਾਂ ਸਿਰਫ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਹੀ ਗਾ ਰਹੇ ਹੋ ? ਨਾਮਦੇਵ ਜੀ ਨੇ ਕਿਹਾ ਕਿ ਮੈਂ ਜੋ ਕੁਝ ਦੇਖਿਆ ਹੈ ਓਹੀ ਗਾ ਰਿਹਾ ਹਾਂ | ਓਹਨਾਂ ਨੇ ਸਵਾਲ ਕੀਤਾ,'ਆਪ ਨੇ ਇਹ ਸਭ ਕਿਵੇ ਦੇਖ ਲਿਆ ?' ਨਾਮਦੇਵ ਜੀ ਨੇ ਕਿਹਾ ਜਦੋਂ ਮੈਨੂੰ ਆਪਣੇ ਗੁਰੂ ਕੋਲੋਂ ਗਿਆਨ ਦੀ ਦੀਖਿਆ ਮਿਲੀ ਤਾਂ ਮੈਂ ਆਪਣੇ ਅੰਦਰ ਹੀ ਪਰਮਾਤਮਾ ਨੂੰ ਪ੍ਰਕਾਸ਼ ਰੂਪ ਵਿਚ ਦੇਖਿਆ ਅਤੇ ਬ੍ਰਹਮ ਨਾਦ ਨੂੰ ਸੁਣਿਆ |

ਜਬ ਦੇਖਾ ਤਬ ਗਾਵਾ ॥ਤਉ ਜਨ ਧੀਰਜੁ ਪਾਵਾ ॥੧॥ 

 ਇਸ ਲਈ ਆਪ ਵੀ ਜਦੋ ਕਿਸੇ ਸੰਤ ਕੋਲ ਜਾਂਦੇ ਹੋ ਉਸ ਨੂੰ ਆਪ ਇਹੀ ਸਵਾਲ ਕਰੋ ਕਿ ਆਪ ਨੇ ਪਰਮਾਤਮਾ ਨੂੰ ਦੇਖਿਆ ਹੈ ਅਤੇ ਸਾਨੂੰ ਤੁਸੀਂ ਦਿਖਾ ਸਕਦੇ ਹੋ,ਅਗਰ ਓਹ ਦਿਖਾ ਸਕਦਾ ਹੈ ਤਾਂ ਓਹ ਪੂਰਨ ਸਤਿਗੁਰੂ ਹੈ,ਅਗਰ ਓਹ ਸਾਨੂੰ ਮਾਲਾ ਫੇਰਨ ਨੂੰ,ਜਾਂ ਕੋਈ ਸ਼ਬਦ ਦਿੰਦਾ ਹੈ,ਜਾਂ ਕਿਸੇ ਬਾਹਰੀ ਕਰਮ ਕਾਂਡ ਵਿਚ ਲਗਾਉਦਾ ਹੈ  ਤਾਂ ਓਹ ਪੂਰਨ ਸੰਤ ਨਹੀ ਹੈ | ਉਸ ਦੀ ਸ਼ਰਨ ਵਿਚ ਜਾ ਕੇ ਤੁਸੀਂ ਭਾਵ ਸਾਗਰ ਪਾਰ ਨਹੀ ਹੋ ਸਕਦੇ | ਜਰੂਰਤ ਹੈ ਜੋ ਸਾਡੇ ਧਾਰਮਿਕ ਗ੍ਰੰਥ ਕਹਿੰਦੇ ਹਨ ਉਸ ਦੇ ਆਧਾਰ ਤੇ ਪੂਰਨ ਸੰਤ ਦੀ ਖੋਜ ਕਰੀਏ,ਜਦੋ ਆਪ ਖੋਜ ਕਰੋਗੇ ਤਾਂ ਆਪ ਨੂੰ ਅਜਿਹਾ ਸੰਤ ਮਿਲ ਭੀ ਜਾਵੇਗਾ | ਜੋ ਉਸੀ ਸਮੇ ਪਰਮਾਤਮਾ ਦਾ ਦਰਸ਼ਨ ਕਰਵਾ ਦੇ, ਉਸ ਤੋਂ ਬਾਦ ਹੀ ਸਾਨੂੰ ਸਹੀ ਅਰਥਾਂ ਵਿਚ ਧਾਰਮਿਕ ਗ੍ਰੰਥਾਂ ਦੀ ਸਮਝ ਆ ਸਕਦੀ ਹੈ ਅਤੇ ਮਾਨਵ ਜੀਵਨ ਸਫਲ ਹੋ ਸਕਦਾ ਹੈ |


No comments:

Post a Comment