Sunday, January 23, 2011

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥




ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ 
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ 
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
 ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥

ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਹ ਸਾਰਾ ਸੰਸਾਰ ਛਲ ਰੂਪ ਹੈ | ਰਾਜਾ,ਪਰਜਾ ਅਤੇ ਮਹਿਲ ਮਾੜੀਆਂ ਸਭ ਨਾਸ਼ਵਾਨ ਹਨ | ਸੋਨੇ ਚਾਂਦੀ ਦੇ ਗਹਿਣੇ ਭਰਮ ਹੀ ਹਨ ਅਤੇ ਪਹਿਨਣ ਵਾਲਾ ਸਰੀਰ ਵੀ ਸੱਚ ਨਹੀਂ ਹੈ | ਸਾਰੇ ਸਰੀਰ ਨਾਸ਼ਵਾਨ ਹਨ | ਇਸਤਰੀ ਪੁਰਸ਼ ਇਸ ਸੰਸਾਰ ਦੇ ਵਿੱਚ ਖਪ ਖਪ ਕੇ ਮਰ ਰਹੇ ਹਨ | ਨਾਸ਼ਵਾਨਾਂ ਦੀ  ਦੋਸਤੀ ਵੀ ਨਾਸ਼ਵਾਨਾਂ ਨਾਲ ਹੀ ਹੈ | ਇਹ ਸਾਰਾ ਸੰਸਾਰ ਛਲ ਰੂਪ ਹੈ (ਧੋਖਾ ਹੈ ) ਪਰ ਜੀਵਾਂ ਨੂੰ  ਸ਼ਹਿਦ ਵਾਂਗ ਮਿੱਠਾ ਲੱਗਦਾ ਹੈ ਅਤੇ ਇਹ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ | ਉਸ ਪਰਮਾਤਮਾ ਤੋਂ ਬਿਨਾਂ ਸਭ ਕੁਝ ਨਾਸ਼ਵਾਨ ਹੈ ਖਤਮ ਹੋ ਜਾਣ ਵਾਲਾ ਹੈ | ਜੋ ਚੀਜ ਖਤਮ ਹੋਣ ਵਾਲੀ ਹੈ ਸਥਿਰ ਨਹੀਂ ਹੈ | ਉਹ ਸਾਡੇ ਨਾ ਚਾਹੁੰਦਿਆਂ  ਹੋਇਆ ਵੀ ਸਾਡੇ ਕੋਲੋਂ ਦੂਰ ਚਲੀ ਜਾਏ ਤਾਂ ਉਸ੍ਨੂੰ ਇਕੱਠਾ ਕਰਨ ਦਾ  ਕੀ ਫਾਇਦਾ ? ਜੇਕਰ ਪਰਮਾਤਮਾ ਅਤੇ ਪਰਮਾਤਮਾ ਦਾ ਰਾਜ ਸਥਿਰ ਹੈ ਤਾਂ ਪਹਿਲਾਂ ਸਾਨੂੰ ਉਸ ਦੀ ਖੋਜ ਕਰਨੀ ਚਾਹੀਦੀ ਹੈ ਕਿਉਕਿ   

ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ 

ਅੱਜ ਸੰਸਾਰ ਵਿੱਚ ਪੈਸੇ ਦੀ ਦੌੜ ਲੱਗੀ ਹੋਈ ਹੈ | ਸੰਸਾਰ ਦੀ ਦੋਸਤੀ ਪੈਸੇ ਤੇ ਟਿਕੀ ਹੈ | ਅੱਜ ਇਨਸਾਨ ਉਸ  ਨੂੰ ਆਪਣਾ ਦੋਸਤ ਬਣਾਉਂਦਾ ਹੈ ਜਿਸ ਦੇ ਪਾਸ ਪੈਸਾ ਹੈ | ਜਦੋਂ ਉਸ ਦੇ ਕੋਲ ਪੈਸਾ ਹੁੰਦਾ ਹੈ ਤਾਂ ਉਹ ਉਸ ਦੇ ਪਿਛੇ ਪਿਛੇ ਫਿਰਦਾ ਹੈ,ਜਦੋਂ ਪੈਸਾ ਚਲਾ ਜਾਂਦਾ ਹੈ ਤਾਂ ਉਹੀ ਦੋਸਤ ਬਲਾਉਣ ਤੋ ਵੀ ਹਟ ਜਾਂਦਾ ਹੈ | ਪਤੀ ਪਤਨੀ ਦੇ ਰਿਸ਼ਤੇ ਨੂੰ ਸਭ ਤੋਂ ਪਵਿਤਰ ਮੰਨਿਆ ਜਾਂਦਾ ਹੈ,ਜਦੋਂ ਪਤੀ ਮਰ ਜਾਂਦਾ ਹੈ | ਅਗਰ ਪਤੀ ਕਦੇ ਸੁਪਨੇ ਵਿੱਚ ਵੀ ਆ ਜਾਂਦਾ ਹੈ ਤਾਂ ਉਹ ਉਸ੍ਨੂੰ ਪ੍ਰੇਤ ਸਮਝਦੀ ਹੈ | ਫਿਰ ਪਤਾ ਨਹੀਂ ਕਿੰਨੇ ਕੁ ਚੇਲਿਆਂ ਨੂੰ ਘਰ ਵਿਚ ਬੁਲਾ ਲੈਂਦੀ ਹੈ | ਇਸ ਲਈ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਪਰਮਾਤਮਾ ਦੀ ਦੋਸਤੀ ਸੱਚੀ ਹੈ | ਤੂੰ ਜਿੰਨਾ ਪਿਆਰ ਇਸ ਸੰਸਾਰ ਨੂੰ ਕਰਦਾ ਹੈ,ਇੰਨਾ ਉਸ ਪਰਮਾਤਮਾ ਨੂੰ ਕਰ ਕੇ ਤਾਂ ਦੇਖ | ਉਹ ਹਰ ਮੁਸ਼ਕਿਲ ਸਮੇਂ ਵਿੱਚ ਆਪ ਦੀ ਮਦਦ ਕਰੇਗਾ | ਅੱਜ ਇਨਸਾਨ ਦੇ ਦੁੱਖ ਦਾ ਕਰਨ ਵੀ ਇਹੀ ਹੈ ਕਿ ਜੋ ਪਰਮਾਤਮਾ ਇਸ ਦਾ ਆਪਣਾ ਹੈ,ਇਸ ਨੂੰ ਆਪਣਾ ਨਹੀ ਕਹਿ ਰਿਹਾ | ਸੰਸਾਰ ਨੂੰ ਆਪਣਾ ਬਨਾਉਣ ਦੀ ਕੋਸ਼ਿਸ਼ ਕਰਦਾ ਹੈ,ਜੋ ਇਸ ਦਾ ਆਪਣਾ ਨਹੀਂ ਹੈ | ਜਦੋਂ ਕੋਈ ਆਪਣਾ ਨਹੀਂ ਬਣਦਾ ਤਾਂ ਇਹ ਦੁਖੀ ਹੋ ਜਾਂਦਾ ਹੈ | ਕਈ ਵਾਰ ਇਨਸਾਨ ਦੁਖੀ ਹੋ ਕੇ ਆਤਮ  ਹੱਤਿਆ ਵੀ ਕਰ ਲੈਂਦਾ ਹੈ |
ਇਸ ਲਈ ਅਗਰ ਆਪ ਵੀ ਉਸ ਪਰਮ ਸੁਖ ਸ਼ਾਂਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪੂਰਨ ਸੰਤ ਦੀ ਖੋਜ ਕਰੋ ਜੋ ਉਸੀ ਸਮੇਂ ਪਰਮਾਤਮਾ ਦਾ ਦਰਸ਼ਨ ਕਰਵਾ ਦੇ | ਉਸ ਤੋਂ ਬਾਦ ਹੀ ਭਗਤੀ ਸੁਰੂ ਹੁੰਦੀ ਹੈ | ਫਿਰ ਹੀ ਜੀਵਨ ਦੀ ਸੱਚਾਈ ਦਾ ਪਤਾ ਚਲਦਾ ਹੈ | ਨਹੀਂ ਤਾਂ ਜਿਸ ਨੂੰ ਅੱਜ ਅਸੀਂ ਜੀਵਨ ਸਮਝ ਬੈਠੇ ਹਾਂ,ਇਹ ਜੀਵਨ ਨਹੀਂ ਹੈ,ਇਹ ਤਾਂ ਅਸੀਂ ਦਿਨ ਪ੍ਰਤੀ ਦਿਨ ਮੋਤ ਵੱਲ ਵਧ ਰਹੇ ਹਾਂ | 

No comments:

Post a Comment