Sunday, January 23, 2011

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥




ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਦੋਂ ਗੁਰੂ  ਦੁਆਰਾ ਜਨਮ ਹੁੰਦਾ ਹੈ ਤਾਂ ਆਵਾਗਮਨ ਕੱਟਿਆ ਜਾਂਦਾ ਹੈ | ਜਿਸ ਸਮੇਂ ਗੁਰੂ ਆਪਣੇ ਸ਼ਿਸ਼ ਨੂੰ ਜਨਮ ਦਿੰਦਾ ਹੈ ਤਾਂ ਉਹ ਦੀਖਿਆ ਦਿੰਦਾ ਹੈ | ਪਰ ਅੱਜ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਨਸਾਨ ਜਿਸ ਨੂੰ ਦੀਖਿਆ ਸਮਝ ਬੈਠਾ ਹੈ ਮਹਾਂਪੁਰਸ਼ਾਂ ਨੇ ਉਸ ਨੂੰ ਦੀਖਿਆ ਕਿਹਾ ਹੀ ਨਹੀਂ | ਬਹੁਤ ਸਾਰੇ ਲੋਕ ਗੁਰੂਆਂ ਦੇ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ  ਕਿ  ਅਸੀਂ ਵੀ ਦੀਖਿਆ ਪ੍ਰਾਪਤ ਕਰ ਲਈ ਹੈ, ਸਾਡਾ ਵੀ ਦੁਬਾਰਾ ਜਨਮ ਹੋ ਗਿਆ ਹੈ | ਪਰ ਸੋਚਣ ਵਾਲੀ ਗੱਲ ਤਾਂ ਇਹ ਹੈ  ਕਿ ਜਦੋਂ ਮਾਤਾ - ਪਿਤਾ ਦੁਆਰਾ ਜਨਮ ਮਿਲਿਆ ਉਦੋ  ਸਰੀਰ ਮਿਲਿਆ ਜਦੋਂ ਗੁਰੂ ਦੁਆਰਾ ਜਨਮ ਮਿਲਿਆ ਤਾਂ ਉਦੋ ਹੀ ਸ਼ਬਦ ਮਿਲੇ ? ਜੇਕਰ ਗੁਰੂ ਦੀ ਨਿਸ਼ਾਨੀ ਕਿਸੇ ਗ੍ਰੰਥ ਵਿਚੋਂ ਸ਼ਬਦ ਦੇ ਦੇਣਾ ਜਾਂ ਪਾਠ ਦੱਸ ਦੇਣਾ ਹੈ ਤਾਂ ਕੋਈ ਵੀ ਇਨਸਾਨ ਗੁਰੂ  ਬਣ ਸਕਦਾ ਹੈ | ਗੁਰੂ ਬਣਨਾ ਕੋਈ ਵੱਡੀ ਗੱਲ ਨਹੀਂ ਹੈ | ਪਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਗੁਰੂ ਦੁਆਰਾ ਜਨਮ ਦੀ ਨਿਸ਼ਾਨੀ ਸ਼ਬਦ ਮਿਲਨੇ ਨਹੀਂ ਬਲਿ ਕਿ ਜੋਤ ਸਰੂਪ ਆਤਮਾ ਦਾ ਦਰਸ਼ਨ ਹੋਣਾ ਹੈ |

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ ਅਨਹਤਿ ਰਾਤੇ ਇਹੁ ਮਨੁ ਲਾਇਆ ॥ 
ਮਨਸਾ ਆਸਾ ਸਬਦਿ ਜਲਾਈ ॥ਗੁਰਮੁਖਿ ਜੋਤਿ ਨਿਰੰਤਰਿ ਪਾਈ ॥


ਗੁਰੂ ਦੇ ਦੁਆਰਾ ਜੋਤ ਸਰੂਪ ਆਤਮਾ ਦਾ ਦਰਸ਼ਨ ਹੋਣਾ ਹੀ ਦੂਸਰੇ ਜਨਮ ਦੀ ਨਿਸ਼ਾਨੀ ਹੈ | ਜੋ ਲੋਕ ਸ਼ਬਦਾਂ ਨੂੰ ਹੀ ਦੀਖਿਆ ਮਿਲਣਾ ਸਮਝਦੇ ਹਨ | ਉਹ ਬਹੁਤ ਵੱਡੇ ਭੁਲੇਖੇ ਵਿਚ ਹਨ | ਸਿਖਿਆ ਸਾਡੇ ਗ੍ਰੰਥਾਂ ਅੰਦਰ ਬਹੁਤ ਲਿਖੀ ਹੋਈ ਹੈ ਕਿ ਪਰਮਾਤਮਾ ਨੂੰ ਮਿਲਣ ਲਈ ਮਨੁੱਖਾ ਸਰੀਰ ਮਿਲਿਆ ਹੈ,ਇਹ ਇਕ ਸਿਖਿਆ ਹੈ | ਇਹਨਾਂ ਗ੍ਰੰਥਾਂ ਦੀ ਸਿਖਿਆ ਨੂੰ ਸਾਡੇ ਅੰਦਰ ਦਿਖਾ ਦੇਣ ਵਾਲੇ ਨੂੰ ਗੁਰੂ ਕਹਿੰਦੇ ਹਨ | ਕੇਵਲ ਸ਼ਬਦ ਲੈ ਕਿ ਅੱਖਾਂ ਬੰਦ ਕਰਕੇ ਬੈਠਣ ਨਾਲ ਕੁਝ ਪ੍ਰਾਪਤ ਨਹੀਂ ਹੋਣ ਵਾਲਾ ਜੇਕਰ ਆਪਣੇ ਅੰਦਰ ਕਦੇ ਕੁਝ ਦੇਖਿਆ ਨਹੀਂ | ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ -

 ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥ ਬਿਨੁ ਪੇਖੇ ਕਹੁ ਕੈਸੋ ਧਿਆਨੁ ॥


ਗੁਰੂ ਕੋਲੋਂ ਦੀਖਿਆ ਪ੍ਰਾਪਤ ਕਰਕੇ ਜਿਨਾ ਚਿਰ ਤੁਸੀਂ ਆਪਨੇ ਅੰਦਰ ਪਰਮਾਤਮਾ ਨੂੰ ਦੇਖ ਨਹੀਂ ਲੈਂਦੇ ਉਨਾਂ ਚਿਰ ਤੁਹਾਡਾ ਧਿਆਨ ਲੱਗ ਹੀ ਨਹੀਂ ਸਕਦਾ ਅਤੇ ਨਾ ਹੀ ਮਨ ਟਿਕ ਸਕਦਾ ਹੈ | ਇਹ ਹੋ ਸਕਦਾ ਹੈ ਕਿਸੇ ਮੰਤਰ ਦਾ ਜਾਪ ਕਰਨ ਨਾਲ ਕਈ ਤਰ੍ਹਾਂ ਦੀਆਂ ਸਿਧੀਆਂ ਆ ਜਾਣ ਪਰ ਮਨ ਨੂੰ ਸ਼ਾਂਤੀ ਫਿਰ ਵੀ ਨਹੀਂ ਮਿਲ ਸਕਦੀ | ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਕ ਸਿੱਖ ਸੀ, ਜਿਸ ਦਾ ਨਾਮ ਭਾਈ ਬਹਿਲੋ ਸੀ | ਉਹ ਪਹਿਲਾਂ ਇਕ ਮੁਸਲਮਾਨ ਪੀਰ ਦਾ ਚੇਲਾ ਸੀ | ਅਖੀਰ ਉਸ ਨੂੰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਣ ਵਿਚ ਜਾ ਕੇ ਦੀਖਿਆ ਪ੍ਰਾਪਤ ਕਰਨ ਲਈ ਜਾਣਾ ਪਿਆ | ਸ੍ਰੀ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਹਨ ਕਿ ਮੈਂ ਵੀ ਪਹਿਲਾਂ ਬਹੁਤ ਤਰੀਕੇ ਅਪਨਾਏ  ਕਿ ਮਨ ਟਿਕ ਜਾਵੇ ਪਰ ਮਨ ਨਹੀਂ ਟਿਕਿਆ | ਪਰ ਜਦੋਂ ਗੁਰੂ ਨੇ ਕਿਰਪਾ ਕਰਕੇ ਪਰਮਾਤਮਾ ਦਾ ਦਰਸ਼ਨ ਮੇਰੇ ਅੰਦਰ ਹੀ ਕਰਵਾ ਦਿੱਤਾ ਤਾਂ ਮੇਰੇ ਮਨ ਦੀ ਸਾਰੀ ਭਟਕਨਾ ਖਤਮ ਹੋ ਗਈ ਅਤੇ ਮਨ ਟਿਕ ਗਿਆ | 

 ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥ 
ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥

ਇਸ ਲਈ ਅਗਰ ਅਸੀਂ ਵੀ ਆਪਣੇ ਜੀਵਨ ਦਾ ਕਲਿਆਣ ਚਾਹੁੰਦੇ ਹਨ ਤਾਂ ਸਾਨੂੰ ਵੀ ਪੂਰਨ ਸਤਿਗੁਰੂ  ਦੀ ਸ਼ਰਣ ਵਿਚ ਜਾਣਾ ਹੀ ਪਵੇਗਾ,ਜੋ ਉਸੀ ਸਮੇਂ ਪਰਮਾਤਮਾ ਦੇ ਜੋਤ ਸਰੂਪ ਦਾ ਦਰਸ਼ਨ ਸਾਡੇ ਸਰੀਰ ਵਿਚ ਕਰਵਾ ਦੇਵੇ |


No comments:

Post a Comment